ਭਵਿੱਖ ਦੀਆਂ ਤਕਨੀਕੀ ਜਰੂਰਤਾਂ, ਬਦਲਾਆਂ ਅਤੇ ਚਨੌਤੀਆਂ ਨੂੰ ਸਮਝਦੇ ਹੋਏ ਫਿਯੂਚਰ ਰੇਡੀਨੇਸ ਦੇ ਵੱਲ ਵੱਧਣ – ਮੁੱਖ ਮੰਤਰੀਨੂੰ ਵਰਟੀਕਲ ਫਾਰਮਿੰਗ ਵਰਗੀ ਆਧੁਨਿਕ ਤਕਨੀਕਾਂ ਦੇ ਵੱਲ ਕੀਤਾ ਜਾਵੇਗਾ ਪ੍ਰੋਤਸਾਹਿਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਦਲਦੇ ਸਮੇਂ ਅਤੇ ਘਟਦੀ ਖੇਤੀਬਾੜੀ ਭੂਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਵਰਟੀਕਲ ਫਾਰਮਿੰਗ ਵਰਗੀ ਆਧੁਨਿਕ ਤਕਨੀਕਾਂ ਦੇ ਵੱਲ ਪ੍ਰੋਤਸਾਹਿਤ ਕਰਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੀ ਤਕਨੀਕੀ ਜਰੂਰਤਾਂ, ਬਦਲਾਆਂ ਅਤੇ ਚਨੌਤੀਆਂ ਨੂੰ ਸਮਝਦੇ ਹੋਏ ਵਿਭਾਗ ਫਿਯੂਚਰ ਰੇਡੀਨੇਸ ਦੇ ਵੱਲ ਤੇਜੀ ਨਾਲ ਵਧੇ।
ਮੁੱਖ ਮੰਤਰੀ, ਜੋ ਅੱਜ ਇੱਥੇ ਡਿਪਾਰਟਮੈਂਟ ਆਫ ਫਿਯੂਚਰ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵੱਲੋਂ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦਾ ਮੁਲਾਂਕਣ ਕਰਦੇ ਹੋਏ ਇਹ ਦੇਖਿਆ ੧ਾਵੇ ਕਿ ਅਗਲੇ 10 ਸਾਲਾਂ ਵਿੱਚ ਇੰਨ੍ਹਾਂ ਖੇਤਰਾਂ ਵਿੱਚ ਕਿਹੜੀ-ਕਿਹੜੀ ਚਨੌਤੀਆਂ ਸਾਹਮਣੇ ਆ ਸਕਦੀਆਂ ਹਨ। ਵਿਭਾਗ ਇਸ ਸਬੰਧ ਵਿੱਚ ਭਵਿੱਖ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸਾਲ ਇੱਕ ਸਪਸ਼ਟ ਵਿਜਨ ਦੇ ਨਾਲ ਪ੍ਰਭਾਵੀ ਪਲਾਨਿੰਗ ਕਰਦੇ ਹੋਏ ਕੰਮ ਕਰੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੁੰ ਅਜਿਹੀ ਤਕਨੀਕ ਦੇ ਵੱਲ ਵੱਧਣਾ ਹੈ ਜਿਸ ਨਾਲ ਕਿਸਾਨ ਫਸਲ ਅਵਸ਼ੇਸ਼ ਨੂੰ ਨਾ ਜਲਾਵੇ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਡਿਪਾਰਟਮੈਂਟ ਆਫ ਫਿਯੂਚਰ ਮਿਲ ਕੇ ਅਜਿਹੀ ਤਕਨੀਕ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਕੰਮ ਕਰੇ ਜਿਸ ਨਾਲ ਕਿਸਾਨ ਪਰਾਲੀ ਨਾ ਜਲਾਵੇ ਅਤੇ ਫਸਲ ਅਵਸ਼ੇਸ਼ ਕਿਸਾਨ ਦੇ ਖਤੇ ਤੋਂ ਸਰਲਤਾ ਨਾਲ ਹੱਟ ਸਕਣ। ਇਸੀ ਤਰ੍ਹਾ, ਫਸਲ ਵਿੱਚ ਨਿਰਧਾਰਿਤ ਨਮੀ ਮਾਨਕ ਨੂੰ ਯਕੀਨੀ ਕਰਨ ਲਈ ਸਬੰਧਿਤ ਉਦਯੋਗਾਂ ਦੇ ਨਾਲ ਮੀਟਿੰਗ ਕਰ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਜੋ ਮਸ਼ੀਨ/ਕੰਬਾਇਨ ਤੋਂ ਨਿਕਲਣ ਵਾਲੀ ਫਸਲ ਨਿਰਧਾਰਿਤ ਨਮੀ ਤੋਂ ਘੱਟ ਪੱਧ ‘ਤੇ ਹੀ ਪ੍ਰਾਪਤ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਸੂਬੇ ਵਿੱਚ ਕਨੈਕਟੀਵਿਟੀ ਵਿੱਚ ਵਿਲੱਖਣ ਸੁਧਾਰ ਹੋਇਆ ਹੈ, ਗਨੌਰ ਵਿੱਚ ਬਣ ਰਹੀ ਕੌਮਾਂਤਰੀ ਹੋਰਟੀਕਲਚਰ ਮਾਰਕਿਟ ‘ਤੇ ਭਵਿੱਖ ਵਿੱਚ ਬਹੁਤ ਵੱਧ ਬਦਾਅ ਵਧੇਗਾ। ਇਸ ਨੂੰ ਪ੍ਰਭਾਵੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਵਿਭਾਗ ਆਪਣੀ 10-20 ਸਾਲਾਂ ਦੀ ਲੰਬੀ ਟਰਮ ਦੀ ਯੋਜਨਾ ‘ਤੇ ਕੰਮ ਕਰੇ। ਉਨ੍ਹਾਂ ਨੇ ਕਿਹਾ ਕਿ ਵਿਸ਼ਵਭਰ ਵਿੱਚ ਜਿਨਾਂ ਨਵੀਂ ਫਸਲਾਂ ਦੀ ਮੰਗ ਵੱਧ ਰਹੀ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰਿਆਣਾ ਨੂੰ ਆਪਣੇ ਮੁਕਾਬਲੇ ਵਾਲੇ ਲਾਭ ਦੇ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਫਸਲਾਂ ਦੇ ਵੱਲ ਅਗਰਸਰ ਕਰਨਾ ਹੀ ਸਾਡਾ ਫਿਯੂਚਰ ਰੇਡੀਨੇਸ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਰੇ ਵਿਭਾਗ ਭਵਿੱਖ ਦੀ ਲੰਬੀ ਟਰਮ ਯੋਜਨਾਂਵਾਂ ਲਈ ਏਆਈ ਵਰਤੋ ਅਤੇ ਡਿਜੀਟਲ ਗਵਰਨੈਂਸ ਦੇ ਵੱਲ ਵੱਧ ਮਜਬੂਤੀ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰਨ।
ਮੀਟਿੰਗ ਵਿੱਚ ਡਿਪਾਰਟਮੈਂਅ ਆਫ ਫਿਯੂਚਰ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਨੇ ਵਿਭਾਗ ਦੇ ਸ਼ੁਰੂਆਤੀ ਕੰਮਾਂ ਅਤੇ ਪ੍ਰਗਤੀ ਦੇ ਬਾਰੇ ਵਿੱਚ ਵਿਸਤਾਰ ਜਾਣਕਾਰੀ ਪੇਸ਼ ਕੀਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਜ ਨਹਿਰੂ, ਡਿਪਾਰਟਮੈਂਅ ਆਫ ਫਿਯੁਚਰ ਦੇ ਨਿਦੇਸ਼ਕ ਡਾ. ਆਦਿਤਅ ਦਹੀਆ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਸੰਤ-ਮਹਾਤਮਾ ਅਤੇ ਗੁਰੂ ਸਾਡੀ ਅਮੁੱਲ ਵਿਰਾਸਤ ਹਨ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ ( ਜਸਟਿਸ ਨਿਊਜ਼ )
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਮਹਾਤਮਾ ਅਤੇ ਗੁਰੂ ਸਾਡੀ ਅਮੁੱਲ ਵਿਰਾਸਤ ਹਨ। ਉਨ੍ਹਾਂ ਦੀ ਸਿਖਿਆਵਾਂ ਨਾਲ ਸਾਨੂੰ ਸਾਰਿਆਂ ਨੂੰ ਮਾਰਗਦਰਸ਼ਨ ਮਿਲਦਾ ਹੈ। ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਕਿ ਅਸੀਂ ਇੰਨ੍ਹਾਂ ਮਹਾਨ ਵਿਭੂਤੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਸਹਿਜ ਕੇ ਰੱਖਣ। ਇਸੀ ਉਦੇਸ਼ ਨਾਲ ਸਰਕਾਰ ਨੇ ਸੂਬੇ ਵਿੱਚ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਚਲਾਈ ਹੋਈ ਹੈ।
ਮੁੱਖ ਮੰਤਰੀ ਨੇ ਇਹ ਗੱਲ ਵੀਰਵਾਰ ਨੂੰ ਕੁਰੂਕਸ਼ੇਤਰ ਦੇ ਲਾਡਵਾ ਵਿੱਚ ਸੰਤ ਸ਼ਿਰੋਮਣੀ ਸੇਨ ਭਗਤ ਦੀ ਜੈਯੰਤੀ ‘ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ ਕਹੀ। ਉਨ੍ਹਾਂ ਨੇ ਇਸ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦਾ ਐਲਾਨ ਕਰਦੇ ਹੋਏ ਕਈ ਵੱਡੇ ਸੌਗਾਤਾਂ ਵੀ ਦਿੱਤੀਆਂ।
ਸਮਾਰੋਹ ਵਿੱਚ ਮੁੱਖ ਮੰਤਰੀ ਨੇ ਸੇਨ ਮਸਾਜ ਨੂੰ 51 ਲੱਖ ਰੁਪਏ, ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ ਅਤੇ ਸ੍ਰੀ ਕ੍ਰਿਸ਼ਣ ਬੇਦੀ ਨੇ 11-11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਸੰਤਾਂ ਅਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਹੈ ਕਿ ਆਉਣ ਵਾਲੀ ਪੀੜੀ ਉਨ੍ਹਾਂ ਦੇ ਵਿਚਾਰਾਂ ਤੋਂ ਪੇ੍ਰਰਿਤ ਹੋਵੇ ਅਤੇ ਉਨ੍ਹਾਂ ਦੇ ਜੀਵਨ ਤੋਂ ਮਾਰਗਰਦਰਸ਼ਨ ਪ੍ਰਾਪਤ ਕਰ ਸਕੇ। ਸੰਤ -ਮਹਾਪੁਰਸ਼ਾਂ ਵੱਲੋਂ ਦਿਖਾਏ ਗਏ ਰਸਤੇ ‘ਤੇ ਚੱਲਦੇ ਹੋਏ ਸਰਕਾਰ ਨੇ ਸੂਬੇ ਵਿੱਚ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਹਨ। ਇਸ ਦੇ ਤਹਿਤ ਪਿਛੜਾ ਵਰਗ ਦੇ ਉਥਾਨ ਤੇ ਭਲਾਈ ਲਈ ਪਿਛੜਾ ਵਰਗ ਆਯੋਗ ਦਾ ਗਠਨ ਵੀ ਕੀਤਾ ਹੈ।
ਸੇਨ ਸਮਾਜ ਮਿਹਨਤੀ ਅਤੇ ਸਵਾਭਗੀਮਾਨੀ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸੇਨ ਭਗਤ ਜੀ ਮਹਾਰਾਜ ਦਾ ਜਨਮ ਵਿਕਰਮੀ ਸੰਮਤ 1557 ਵਿੱਚ, ਵਿਸਾਖ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਦਵਾਦਸ਼ੀ ਨੂੰ ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਸੰਤ ਸ਼ਿਰੋਮਣੀ ਸੇਨ ਭਗਤ ਨੇ ਗ੍ਰਹਿ ਜੀਵਨ ਦੇ ਨਾਲ-ਨਾਲ ਭਗਤੀ ਮਾਰਗ ‘ਤੇ ਚੱਲ ਕੇ ਸਚਾਈ, ਅਹਿੰਸਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸੰਤ ਸ੍ਰੀ ਰਾਮਾਨੰਦ ਜੀ ਤੋਂ ਦੀਕਸ਼ਾ ਪ੍ਰਾਪਤ ਕੀਤੀ। ਇਸ ਦੇ ਬਾਅਦ ਅਨੇਕ ਤੀਰਥ ਯਥਾਨਾਂ ਦੀ ਯਾਤਰਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਮਹਾਨ ਸੰਤ ਸ਼ਿਰੋਮਣੀ ਸੇਨ ਮਹਾਰਾਜ ਦਾ ਅਨੁਯਾਹੀ ਸੇਨ ਸਮਾਜ ਮਿਹਨਤੀ ਅਤੇ ਸਵਾਨੀਮਾਨੀ ਸਮਾਜ ਹੈ। ਸੇਨ ਸਮਾਜ ਵਿੱਚ ਮਹਾਨ ਸ਼ਾਸਕ, ਸੁਤੰਤਰਤਾ ਸੈਨਾਨੀ ਅਤੇ ਦੂਰਦਰਸ਼ੀ ਮਹਾਪੁਰਸ਼ ਹੋਏ ਹਨ। ਸੇਨ ਰਾਜਵੰਸ਼ ਨੇ 12ਵੀਂ ਸ਼ਤਾਬਦੀ ਦੇ ਵਿਚ ਤੋਂ 160 ਸਾਲਾਂ ਤੱਕ ਬੰਗਾਲ ‘ਤੇ ਸ਼ਾਸਨ ਕੀਤਾ। ਇਨ੍ਹਾਂ ਵਿੱਚ ਹੇਮੰਤ ਸੇਨ, ਵਿਜੈ ਸੇਨ, ਬਹਿਲਾਲ ਸੇਨ, ਲੱਛਮਣ ਸੇਨ ਅਤੇ ਸੂਰਿਆ ਸੇਨ ਵਰਗੇ ਸ਼ਾਸਕ ਪ੍ਰਮੁੱਖ ਸਨ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੀ ਲੜਾਈ ਵਿੱਚ ਵੀ ਸੇਨ ਸਮਾਜ ਨੇ ਮਹਤੱਵਪੂਰਣ ਭੁਮਿਕਾ ਨਿਭਾਈ। ਚਟਗਾਂਓ ਵਿਦਰੋਹ ਦੇ ਨਾਇਬ ਸੂਰਿਆ ਸੇਨ ਨੂੰ ਅੱਜ ਵੀ ਅਸੀਂ ਸ਼ਰਧਾ ਨਾਲ ਯਾਦ ਕਰਦੇ ਹਨ। ਉਨ੍ਹਾਂ ਨੇ 12 ਜਨਵਰੀ, 1934 ਨੂੰ ਫਾਂਸੀ ਦੇ ਫੰਦੇ ਨੂੰ ਚੁਮਿਆ ਸੀ। ਉਨ੍ਹਾਂ ਦਾ ਬਲਿਦਾਨ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿੱਚ ਵੀ ਸੇਨ ਸਮਾਜ ਨੇ ਵਰਨਣਯੋਗ ਯੋਗਦਾਨ ਦਿੱਤਾ ਹੈ। ਸਮਾਜਵਾਦੀ ਨੇਤਾ ਅਤੇ ਭਾਰਤ ਰਤਨ ਸੁਤੰਤਰਾ ਸੈਨਾਨੀ ਕਪੂਰੀ ਠਾਕੁਰ ਨੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਸਾਲਾਨਾ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਮਿਲਦੀ ਹੈ। ਇਸ ਯੋਜਨਾ ਤਹਿਤ 25 ਲੱਖ ਤੋਂ ਵੱਧ ਲੋਕਾਂ ਦੇ ਇਲਾਜ ਲਈ 4124 ਕਰੋੜ ਰੁਪਏ ਦੇ ਕਲੇਮ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਮੁੱਖ ਮੰਤਰੀ ਵਿਸ਼ਵਕਰਮਾ ਸਨਮਾਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਸੂਬੇ ਦੇ 30 ਹਜਾਰ 655 ਕਾਰੀਗਰਾਂ ਦਾ ਸਕਿਲ ਸਿਖਲਾਈ ਪੂਰੀ ਹੋ ਚੁੱਕੀ ਹੈ, ਇਸ ਤੋਂ ਇਲਾਵਾ 6 ਹਜਾਰ ਕਾਰੀਗਰਾਂ ਨੂੰ 56 ਕਰੋੜ ਰੁਪਏ ਦੇ ਕਰਜੇ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਾਜ ਦਾ ਉਥਾਨ ਕਰਨ ਲਈ ਉਸ ਨੂੰ ਆਧੁਨਿਕ ਸਿਖਿਆ ਦੇਣਾ ਵੀ ਜਰੂਰੀ ਹੈ। ਇਸ ਲਈ ਸਰਕਾਰ ਨੇ ਹਰਿਆਣਾ ਪਿਛੜਾ ਵਰਗ ਨੂੰ ਵਿਦਿਅਕ ਸੰਸਥਾਵਾਂ ਅਤੇ ਨੋਕਰੀਆਂ ਵਿੱਚ ਦਾਖਲੇ ਵਿੱਚ 27 ਫੀਸਦੀ ਰਾਖਵਾਂ ਦਿੱਤਾ ਹੈ। ਪਿਛੜਾ ਵਰਗਾਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਪੜਾਈ ਲਈ ਦੇਸ਼ ਵਿੱਚ 15 ਲੱਖ ਰੁਪਏ ਅਤੇ ਵਿਦੇਸ਼ ਵਿੱਚ 20 ਲੱਖ ਰੁਪਏ ਤੱਕ ਦਾ ਕਰਜਾ 4 ਫੀਸਦੀ ਸਾਲਾਨਾ ਵਿਆਜ ‘ਤੇ ਦਿੱਤਾ ਜਾਂਦਾ ਹੈ।
ਲਾਡੋ ਲਕਛਮੀ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ਵਿੱਚ ਭੇਜੀ ਕਿਸਤ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਤੀਜੇ ਕਾਰਜਕਾਲ ਦੇ ਇੱਕ ਸਾਲ ਦੀ ਉਪਲਬਧੀਆਂ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਤਹਿਤ 7,01,965 ਮਹਿਲਾਵਾਂ ਦੇ ਖਾਤਿਆਂ ਵਿੱਚ ਦੂਜੀ ਕਿਸਤ ਪਾ ਦਿੱਤੀ ਹੈ। ਸੂਬਾ ਸਰਕਾਰ ਨੇ ਪੱਟੇਦਾਰ ਕਿਸਾਨਾਂ ਨੂੰ ਮਾਲਿਕਾਨਾ ਹੱਕ ਦੇਣ ਦਾ ਕੰਮ ਕੀਤਾ। ਇਸੀ ਤਰ੍ਹਾ ਸਰਕਾਰ ਨੇ ਕਿਸਾਨਾਂ ਨੂੰ ਫਸਲ ਖਰਾਬੇ ਦਾ 15 ਹਜਾਰ 627 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਹਨ। ਪਿਛੜਾ ਵਰਗ ਦੀ ਕ੍ਰੀਮੀ ਲੇਅਰ ਦੀ ਸਾਲਾਨਾ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪੇਪਰਲੈਸ ਰਜਿਸਟਰੀ ਕਰਵਾਈ ਜਾ ਰਹੀ ਹੈ। ਪਿਛੜਾ ਵਰਗ ਬੀ ਨੂੰ ਪੰਚਾਇਤੀ ਰਾਜ ਸੰਸਥਾਵਾਂ ਤੇ ਸ਼ਹਿਰੀ ਨਿਗਮਾਂ ਵਿੱਚ ਰਾਖਵਾਂ ਦਿੱਤਾ ਗਿਆ ਹੈ। ਪੰਚਾਇਤਾਂ ਤੇ ਪਾਲਿਕਾਵਾਂ ਦੀ ਭੁਮੀ ‘ਤੇ 20 ਸਾਲਾਂ ਤੋਂ ਵੱਧ ਸਮੇਂ ਤੋਂ ਕਾਬਿਜ ਪਰਿਵਾਰਾਂ ਨੂੰ ਮਾਲਿਕਾਨਾ ਹੱਕ ਦੇਣ ਦਾ ਪ੍ਰਾਵਧਾਨ ਕੀਤਾ ਗਿਆ। ਸੂਬੇ ਵਿੱਚ ਸਾਰੀ 24 ਫਸਲਾਂ ਦੀ ਖਰੀਦ ‘ਤੇ ਐਮਐਸਪੀ ਦਿੱਤੀ ਜਾ ਰਹੀ ਹੈ।
ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਇਸੀ ਲੜੀ ਵਿੱਚ ਸੰਤ ਮਹਾਪੁਰਸ਼ਾਂ ਦੀ ਜੈਯੰਤੀ ਦਾ ਆਯੋਜਨ ਵੀ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਨੌ ਪਰਚੀ ਨੌ ਖਰਚੀ ਦੇ ਵਿਜਨ ਨੂੰ ਧਿਆਨ ਵਿੱਚ ਰੱਖਦੇ ਕੰਮ ਕੀਤਾ ਹੈ। ਬੀਜੇਪੀ ਸਰਕਾਰ ਨੇ ਹਰਿਆਣਾ ਦੇ ਵਿਕਾਸ ਨੂੰ ਗਤੀ ਦੇਣ ਦਾ ਕੰਮ ਕੀਤਾ ਹੈ। ਸਰਕਾਰ ਦਾ ਟੀਚਾ ਹੈ ਕਿ 2047 ਤੱਕ ਵਿਕਸਿਤ ਭਾਰਤ ਬਣੇ ਅਤੇ ਇਸੀ ਵਿੱਚ ਹਰਿਆਣਾ ਵੀ ਸਹਿਯੋਗ ਕਰ ਰਿਹਾ ਹੈ।
ਕੈਬਨਿਟ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸੇਨ ਸਮਾਜ ਬਹੁਮ ਪਿਛੜਾ ਵਰਗ ਵਿੱਚ ਆਉਂਦਾ ਹੈ। ਸਰਕਾਰ ਨੇ ਨਾ ਸਿਰਫ ਸੇਨ ਸਮਾਜ ਸਗੋ ਹਰ ਵਰਗ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਦੂਜੀ ਸਰਕਾਰਾਂ ਵਿੱਚ ਇਸ ਸਮਾਜ ਦੀ ਅਣਦੇਖੀ ਕੀਤੀ ਗਈ। ਕਾਂਗਰਸ ਸਿਰਫ ਕਹਿੰਦੀ ਤਾਂ ਸੀ ਕਿ ਕਾਂਗਰਸ ਦਾ ਹੱਥ ਗਰੀਬ ਦੇ ਨਾਲ, ਪਰ ਹੁਣ ਕੁੱਝ ਕਰਨ ਦੀ ਗੱਲ ਹੁੰਦੀ ਸੀ ਤਾਂ ਸਿਰਫ ਅਣਦੇਗੀ ਹੀ ਕੀਤੀ ਗਈ, ਦਜੋਂ ਕਿ ਬੀਜੇਪੀ ਨੇ ਅਸਲ ਵਿੱਚ ਸਨਮਾਨ ਦੇਣ ਦਾ ਕੰਮ ਕੀਤਾ ਹੈ।
ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਨੂੰ ਨਾਲ ਲੈ ਕੇ ਸਮਾਨ ਰੂਪ ਨਾਲ ਵਿਕਾਸ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਲਈ ਸਰਕਾਰ ਨੇ ਹਰ ਵਰਗ ਨੁੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਤ ਮਹਾਪੁਰਸ਼ ਸਨਮਾਲ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਸੰਤ ਮਹਾਪੁਰਸ਼ਾਂ ਦੀ ਜੈਯੰਤੀ ਦਾ ਆਯੋਜਨ ਕਰ ਸਰਕਾਰ ਨੇ ਸਨਮਾਨ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੀ ਸਾਰੇ ਪਿਛੜਾ ਵਰਗ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੁੰ ਮਾਨ ਸਨਮਾਨ ਦਿੱਤਾ ਹੈ।
ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਕਿਹਾ ਕਿ ਸੂਬਾ ਸਰਕਾਰ ਸੰਤ ਮਹਾਪੁਰਸ਼ਾਂ ਦਾ ਮਾਨ ਸਨਮਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ਭਰ ਦੇ ਸੰਤ ਮਹਾਪੁਰਸ਼ਾਂ ਦਾ ਸਨਮਾਨ ਕਰਦੇ ਹਨ ਅਤੇ ਮੁੱਖ ਮੰਤਰੀ ਵੀ ਇਸੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਮਹਾਪੁਰਸ਼ਾਂ ਦੀ ਜੈਯੰਤੀਆਂ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਅੰਤੋਂਦੇਯ ਦੀ ਨੀਤੀ ਨਾਲ ਕੰਮ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰੇਕ ਗਰੀਬ ਵਿਅਕਤੀ ਦੀ ਚਿੰਤਾ ਕਰ ਰਹੇ ਹਨ।
ਲਾਡਵਾ ਕਮਿਊਨਿਟੀ ਸਿਹਤ ਕੇਂਦਰ 50 ਬੈਡ ਵਾਲੇ ਸਬ-ਡਿਵੀਜਨਲ ਹਸਪਤਾਲ ਵਿੱਚ ਹੋਵੇਗਾ ਅਪਗੇ੍ਰਡਰਾਮਸ਼ਰਣ ਮਾਜਰਾ (ਬਾਬੈਨ) ਵਿੱਚ ਖੁੱਲੇਗਾ ਸਰਕਾਰੀ ਕਾਲਜ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਧਾਨਸਭਾ ਖੇਤਰ ਦੇ ਵਿਕਾਸ ਨੂੰ ਗਤੀ ਦੇਣ ਲਈ ਸਿਹਤ, ਸਿਖਿਆ ਅਤੇ ਬੁਨਿਆਦੀ ਢਾਂਡਾ ਨਾਲ ਜੁੜੀ ਕਈ ਮਹਤੱਵਪੂਰਣ ਐਲਾਨ ਕੀਤੇ। ਉਨ੍ਹਾਂ ਨੇ ਸੰਤ ਸ਼ਿਰੋਮਣੀ ਸ਼੍ਰੀ ਸੇਨ ਭਗਤ ਮਹਾਰਾਜ ਦੇ ਨਾਮ ਨਾਲ ਕਿਸੇ ਇੱਕ ਵਿਦਿਅਕ ਸੰਸਥਾਨ ਦਾ ਨਾਮ ਰੱਖਣ ਦਾ ਐਲਾਨ ਕੀਤਾ। ਨਾਲ ਹੀ, ਕਮਿਉਨਿਟੀ ਸਿਹਤ ਕੇਂਦਰ ਲਾਡਵਾ ਨੂੰ 50 ਬਿਸਤਰਿਆਂ ਵਾਲੇ ਸਬ-ਡਿਵੀਜਨਲ ਹਸਪਤਾਲ-ਕਮ-ਕਮਿਊਨਿਟੀ ਸਿਹਤ ਕੇਂਦਰ ਵਿੱਚ ਅਪਗ੍ਰੇਡ ਕਰਵਾਉਣ ਅਤੇ ਰਾਮਸ਼ਰਣ ਮਾਜਚਾ (ਬਾਬੈਨ) ਵਿੱਚ ਸਰਕਾਰੀ ਕਾਲਜ ਦੀ ਸਥਾਪਨਾ ਕੀਤੇ ਜਾਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਵੀਰਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਵਿੱਚ ਆਯੋਜਿਤ ਸੰਤ ਸ਼ਿਰੋਮਣੀ ਸ਼੍ਰੀ ਸੇਨ ਭਗਤ ਜੀ ਮਹਾਰਾਜ ਜੈਯੰਤੀ ਦੇ ਮੌਕੇ ਵਿੱਚ ਰਾਜ ਪੱਧਰੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦੇ ਹੋਏ ਕੀਤੇ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਖੇਤ-ਖਲਿਹਾਨ ਯੋਜਨਾ ਤਹਿਤ ਖੇਤਾਂ ਦੇ 25 ਕਿਲੋਮੀਟਰ ਤੱਕ ਦੇ ਰਸਤਿਆਂ ਨੂੰ ਪੱਕਾ ਕਰਵਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, 5 ਕਰੋੜ ਦੀ ਲਾਗਤ ਨਾਲ ਪਿੰਡਾਂ ਦੀ ਫਿਰਨੀਆਂ ਨੂੰ ਪੱਕਰ ਕਰਵਾਏ ਜਾਣ ਅਤੇ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕੰਮ ਲਈ 5 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ, ਭੁਮੀ ਉਪਲਬਧ ਹੋਣ ‘ਤੇ ਲਾਡਵਾ ਵਿੱਚ ਐਚਐਸਵੀਪੀ ਦਾ ਇੱਕ ਸੈਕਟਰ ਵਿਕਸਿਤ ਕੀਤਾ ਜਾਵੇਗਾ।
ਮਹਾਗ੍ਰਾਮ ਯੋਜਨਾ ਤਹਿਤ ਪਿੰਡਾਂ ਵਿੱਚ ਕੀਤੀ ਜਾਵੇਗੀ ਸੀਵਰੇਜ ਵਿਵਸਥਾ
ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਬਾਬੈਨ ਅਤੇ ਰਾਮ ਸ਼ਰਣ ਮਾਜਰਾ ਪਿੰਡ ਨੂੰ ਮਿਲਾ ਕੇ ਅਤੇ ਉਭਰੀ ਅਤੇ ਡੇਰੂ ਮਾਜਰਾ ਪਿੰਡ ਨੂੰ ਮਿਲਾ ਕੇ ਮਹਾਗ੍ਰਾਮ ਯੋਜਨਾ ਤਹਿਤ ਸੀਵਰੇਜ ਵਿਵਸਥਾ ਅਤੇ ਐਸਟੀਪੀ ਦਾ ਨਿਰਮਾਣ ਕਰਵਾਇਆ ਜਾਵੇਗਾ। ਨਾਲ ਹੀ, 38 ਪਿੰਡਾਂ ਵਿੱਚ ਮੌਜੂਦਾ ਪੁਰਾਣੀ ਖਰਾਬ ਐਸਪੀਵੀਸੀ ਪਾਇਪਲਾਇਨ ਨੂੰ ਡੀਆਈ ਪਾਇਪਲਾਇਨ ਨਾਲ ਬਦਲਵਾਇਆ ਜਾਵੇਗਾ। ਲਗਭਗ 22.47 ਕਰੋੜ ਰੁਪਏ ਦੀ ਲਾਗਤ ਨਾਲ ਪਿਪਲੀ, ਬੀਰ ਪਿਪਲੀ ਅਤੇ ਨੇੜੇ ਦੇ ਰਿਹਾਇਸ਼ੀ ਕਲੌਨੀਆਂ ਵਿੱਚ ਸੀਵਰੇਜ ਪੁਆਇਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਇੰਦਰੀ ਰੋਡ, ਲਾਡਵਾ ਵਿੱਚ ਕਮਿਊਨਿਟੀ ਭਵਨ ਬਣਾਇਆ ਜਾਵੇਗਾ। ਲਾਡਵਾ ਨਗਰ ਪਾਲਿਕਾ ਵਿੱਚ ਸੂਚੀ ਅਨੁਸਾਰ 23 ਵਿਕਾਸ ਕੰਮ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਲਾਡਵਾ ਵਿੱਚ ਡੀਡਬਲਿਯੂਡੀ ਰੇਸਟ ਹਾਊਸ ਦਾ ਨਿਰਮਾਣ ਕਰਵਾਉਣ, ਅੰਬੇਦਕਰ ਭਵਨ ਦਾ ਨਿਰਮਾਣ ਕਰਵਾਉਣ ਅਤੇ ਨਗਰ ਪਾਲਿਕਾ ਦੇ ਦਫਤਰ ਭਵਨ ਦਾ ਨਿਰਮਾਣ ਕਰਵਾਉਣ ਦਾ ਵੀ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿਧਾਨਸਭਾ ਖੇਤਰ ਦੀ ਲੋਕ ਨਿਰਮਾਣ ਵਿਭਾਗ ਦੀ 186.13 ਕਿਲੋਮੀਟਰ ਦੀ 82 ਸੜਕਾਂ, ਜੋ ਡੀਐਪੀ ਸਮੇਂ ਵਿੱਚ ਹਨ, ਜਰੂਰਤ ਅਨੁਸਾਰ ਸਬੰਧਿਤ ਏਜੰਸੀ ਵੱਲੋਂ ਰੱਖ-ਰਖਾਵ ਕਰਵਾਇਆ ਜਾਵੇਗਾ। 37.46 ਕਿਲੋਮੀਟਰ ਦੀ 9 ਸੜਕਾਂ ਦੀ 10 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਦਾ ਕੰਮ ਕਰਵਾਇਆ ਜਾਵੇਗਾ। 117 ਕਿਲੋਮੀਟਰ ਦੀ 30 ਸੜਕਾਂ ਦਾ ਨਿਰਮਾਣ ਕਾਰਜਪ੍ਰਗਤੀ ‘ਤੇ ਹੈ।
ਇਸ ਤੋਂ ਇਲਾਵਾ, ਲਾਡਵਾ ਵਿਧਾਨਸਭਾ ਖੇਤਰ ਦੀ ਮਾਰਕਟਿੰਗ ਬੋਰਡ ਦੀ 81.71 ਕਿਲੋਮੀਟਰ ਦੀ 48 ਸੜਕਾਂ, ਜੋ ਡੀਐਪੀ ਮਿਆਦ ਵਿੱਚ ਹਨ, ਜਰੂਰਤ ਅਨੁਸਾਰ ਸਬੰਧਿਤ ਏਜੰਸੀ ਵੱਲੋਂ ਰੱਖ-ਰਖਾਵ ਕਰਵਾਇਆ ਜਾਵੇਗਾ। 34.73 ਕਿਲੋਮੀਟਰ ਦੀ 20 ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਕਰਵਾਇਆ ਜਾਵੇਗਾ। ਉੱਥੇ ਹੀ, 6.36 ਕਿਲੋਮੀਟਰ ਦੀ 4 ਸੜਕਾਂ ਦਾ ਨਿਰਮਾਣ ਕੰਮ ਪ੍ਰਗਤੀ ‘ਤੇ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਵਿੱਚ ਸੰਤ ਸ਼ਿਰੋਮਣੀ ਸ਼੍ਰੀ ਸੇਨ ਜੀ ਮਹਾਰਾਜ ਹੋਸਟਲ ਲਈ ਸੰਸਥਾ ਵੱਲੋਂ ਬਿਨੈ ਕਰਨ ‘ਤੇ ਨਿਯਮ ਅਨੁਸਾਰ ਪਲਾਟ ਅਲਾਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸੰਸਥਾ ਵੱਲੋਂ ਐਚਐਸਵੀਪੀ, ਕਰਨਾਲ ਵਿੱਚ ਪਲਾਟ ਲਈ ਜੋ ਬਿਨੈ ਕੀਤਾ ਹੈ, ਉਸ ਦੇ ਅਲਾਟਮੈਂਟ ਦੀ ਪ੍ਰਕ੍ਰਿਆ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵੱਲੋਂ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਵਿੱਚ ਪਿਛੜਾ ਵਰਗ-ਏ ਅਤੇ ਬੀ ਦੀ ਪੋਸਟਾਂ ਵਿੱਚ 27 ਫੀਸਦੀ (16+11) ਰਾਖਵਾਂ ਛੌਟ ਬਾਰੇ ਕੀਤੀ ਗਈ ਮੰਗ ਨੂੰ ਸਬੰਧਿਤ ਵਿਭਾਗ ਤੋਂ ਏਗਜਾਮਿਨ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ ਵਿੱਚ ਸੰਤ ਸ਼ਿਰੋਮਣੀ ਸ਼੍ਰੀ ਸੇਨ ਭਗ ਜੀ ਮਹਾਰਾਜ ਦੇ ਨਾਮ ਨਾਲ ਮੁੱਖ ਸ਼ਾਨਦਾਰ ਦਰਵਾਜਾ ਬਨਾਉਣ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਉਸ ਨੂੰ ਬਣਵਾਇਆ ਜਾਵੇਗਾ।
ਨਵੀਂ ਤਕਨੀਕ ਅਤੇ ਸਹਿਕਾਰਤਾ ਮਜਬੂਤੀਕਰਣ ‘ਤੇ ਸਰਕਾਰ ਦਾ ਵਿਸ਼ੇਸ਼ ਫੋਕਸ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਵੀਰਵਾਰ ਨੂੰ ਲੋਕ ਭਵਨ ਵਿੱਚ ਸਾਬਕਾ ਰਾਸ਼ਟਰਪਤੀ ਸ੍ਰੀ ਆਰ ਵੇਂਕਟਰਮਨ ਜੀ ਨੂੰ ਉਨ੍ਹਾਂ ਦੀ ਜੈਯੰਤੀ ‘ਤੇ ਸ਼ਰਧਾਂਜਲੀ ਦਿੱਤੀ।
ਰਾਜਪਾਲ ਪ੍ਰੋਫੈਸਰ ਘੋਸ਼ ਨੇ ਇਸ ਮੌਕੇ ‘ਤੇ ਕਿਹਾ ਕਿ ਇੱਕ ਮੰਨੇ-ਪ੍ਰਮੰਨੇ ਸਿਆਸਤਦਾਨ, ਸੁਤੰਤਰਤਾ ਸੈਨਾਨੀ ਅਤੇ ਦੂਰਦਰਸ਼ੀ ਨੇਤਾ, ਉਨ੍ਹਾਂ ਦਾ ਯੋਗਦਾਨ ਭਾਰਤ ਦੀ ਲੋਕਤਾਂਤਰਿਕ ਯਾਤਰਾ ਨੂੰ ਪੇ੍ਰਰਿਤ ਕਰਦਾ ਰਹੇਗਾ। ਸ੍ਰੀ ਡੀ ਕੇ ਬੇਹਰਾ, ਰਾਜਪਾਲ ਦੇ ਸਕੱਤਰ ਸ੍ਰੀ ਸੁਭਮ ਸਿੰਘ, ਰਾਜਪਾਲ ਦੇ ਏਡੀਸੀ ਅਤੇ ਲੋਕ ਭਵਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸਾਬਕਾ ਰਾਸ਼ਟਰਪਤੀ ਸ੍ਰੀ ਆਰ ਵੇਂਕਟਰਮਨ ਨੂੰ ਉਨ੍ਹਾਂ ਦੀ ਜੈਯੰਤੀ ‘ਤੇ ਸ਼ਰਧਾਂਜਲੀ ਦਿੱਤੀ।
ਡਾ. ਅਰਵਿੰਦ ਸ਼ਰਮਾ ਨੇ ਕੀਤਾ ਗੋਹਾਨਾ ਖੰਡ ਮਿੱਲ ਦੇ 25ਵੇਂ ਪਿਰਾਈ ਸੈਸ਼ਨ ਦੀ ਸ਼ੁਰੂਆਤ-ਕਿਸਾਨਾਂ ਦੇ ਹਿੱਤਾਂ ਨੂੰ ਸਰਵੋਚ ਪ੍ਰਾਥਮਿਕਤਾ ਦਸਿਆ
ਚੰਡੀਗੜ੍ਹ
( ਜਸਟਿਸ ਨਿਊਜ਼)
ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਚੌਧਰੀ ਦੇਵੀਲਾਲ ਸਹਿਕਾਰੀ ਖੰਡ ਮਿੱਲ, ਗੋਹਾਨਾ ਦੇ 25ਵੇਂ ਪਿਰਾਈ ਸੈਸ਼ਨ 2025-26 ਦੀ ਸ਼ੁਰੂਆਤ ਕੀੀਤ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਮਿੱਲ ਸਿਰਫ ਉਦਯੋਗਿਕ ਇਕਾਈ ਨਹੀਂ, ਸਗੋ ਕਿਸਾਨਾਂ ਦੀ ਮਿਹਨਤ, ਖੇਤਰ ਦੀ ਧੜਕਨ ਅਤੇ ਹਜਾਰਾਂ ਪਰਿਵਾਰਾਂ ਦੀ ਆਜੀਵਿਕਾ ਦਾ ਆਧਾਰ ਹੈ। ਇਸ ਮੌਕੇ ‘ਤੇ ਉਨ੍ਹਾਂ ਦੀ ਧਰਮਪਤੀ ਸ੍ਰੀਮਤੀ ਰੀਟਾ ਸ਼ਰਮਾ ਵੀ ਮੌਜੂਦ ਰਹੀ।
ਡਾ ਸ਼ਰਮਾ ਨੇ ਕਿਹਾ ਕਿ ਕਿਸਾਨ ਦੀ ਮਿਹਨਤ, ਪਸੀਨਾ ਅਤੇ ਭਰੋਸਾ ਹੀ ਇਸ ਮਿੱਲ ਦੀ ਸੱਭ ਤੋਂ ਵੱਡੀ ਪੂੰਜੀ ਹੈ। ਹਰਿਆਣਾ ਸਰਕਾਰ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ, ਮਿਲ ਸੰਚਾਲਨ ਵਿੱਚ ਸੁਧਾਰ ਅਤੇ ਨਵੀਂ ਤਕਨੀਕ ਅਪਨਾਉਣ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਗੰਨ੍ਹੇ ਦੀ ਅਗੇਤੀ ਕਿਸਤ ਦਾ ਭਾਵ 415 ਰੁਪਏ ਅਤੇ ਪਛੇਤੀ ਕਿਸਤ ਦਾ ਭਾਵ 408 ਰੁਪਏ ਪ੍ਰਤੀ ਕੁਇੰਟਲ ਨਿਰਧਾਿਰਤ ਕੀਤਾ ਗਿਆ ਹੈ। ਪਿਛਲੇ ਪਿਰਾਈ ਸੈਸ਼ਨ ਵਿੱਚ ਸੂਬੇ ਦੇ ਕਿਸਾਨ ਨੂੰ 1211 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ, ਜਿਨ੍ਹਾਂ ਵਿੱਚ ਗੋਹਾਨਾ ਮਿਲ ਦੇ 80 ਕਰੋੜ ਅਤੇ ਸੋਨੀਪਤ ਮਿੱਲ ਦੇ 103 ਕਰੋੜ ਰੁਪਏ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵਿੱਚ ਲਾਗੂ ਆਨਲਾਇਨ ਟੋਕਨ ਸਿਸਟਮ ਨਾਲ ਕਿਸਾਨਾਂ ਦੇ ਸਮੇਂ ਦੀ ਬਚੱਤ ਹੋਈ ਹੈ। ਗੰਨਾ ਕਟਾਈ ਵਿੱਚ ਕਿਰਤ ਸਬੰਧੀ ਸਮਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਬਸਿਡੀ ‘ਤੇ ਹਾਰਵੇਸਟਿੰਗ ਮਸ਼ੀਨਾਂ ਉਪਲਬਧ ਕਰਾਉਣ ਦੀ ਪ੍ਰਕ੍ਰਿਆ ਵੀ ਤੇਜ ਕੀਤੀ ਜਾ ਰਹੀ ਹੈ।
ਸਹਿਕਾਰਤਾ ਮੰਤਰੀ ਨੇ ਮਿੱਲ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ, ਕਰਮਚਾਰੀ ਅਤੇ ਮਜਦੂਰ ਮਿੱਲ ਦੀ ਰੀੜ ਦੀ ਹੱਡੀ ਹਨ, ਇਸ ਲਈ ਉਨ੍ਹਾਂ ਦੇ ਸਨਮਾਨ ਅਤੇ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਤਕਨੀਕ ਅਤੇ ਬਿਹਤਰ ਪ੍ਰਬੰਧਨ ਨਾਲ ਹੀ ਮਿਲ ਦੀ ਕਾਰਜਪ੍ਰਣਾਲੀ ਹੋਰ ਮਜਬੂਤ ਹੋਵੇਗੀ ਅਤੇ ਇਹ ਪਿਰਾਈ ਸੈਸ਼ਨ ਖੁਸ਼ਹਾਲੀ ਅਤੇ ਨਵੇਂ ਮੌਕਿਆਂ ਦਾ ਸੈਸ਼ਨ ਬਣੇਗਾ।
ਡਾ. ਸ਼ਰਮਾ ਨੇ ਪਿਛਲੇ ਸਾਲ ਪੁਰਾਣੇ ਗੰਨ੍ਹਾ ਕਿਸਾਨਾਂ ਨੂੰ ਮੁੜ ਮਿਲ ਨਾਲ ਜੋੜਨ ਦੇ ਆਪਣੀ ਅਪੀਲ ਦੀ ਯਾਦ ਦਿਵਾਉਂਦੇ ਹੋਏ ਜਨਪ੍ਰਤੀਨਿਧੀਆਂ ਅਤੇ ਪ੍ਰਬੰਧਨ ਨਾਲ ਇਸ ਦਿਸ਼ਾ ਵਿੱਚ ਹੋਰ ਯਤਨ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਟੀਚੇ ਵਿੱਚ ਸਹਿਕਾਰਤਾ ਖੇਤਰ ਦੀ ਭੂਮਿਕਾ ਮਹਤੱਵਪੂਰਣ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਅਤੇ ਸ਼ੂਗਰ ਫੈਡਰੇਸ਼ਨ ਕਿਸਾਨਾਂ ਦੀ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਨ ਹੈ।
ਸਮਾਰੋਹ ਵਿੱਚ ਗੋਹਾਨਾਂ ਸਰਕਾਰੀ ਖੰਡ ਮਿੱਲ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਕਿਸਾਨਾਂ ਤੋਂ ਸਾਫ-ਸੁਥਰਾ ਗੰਨ੍ਹਾ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਬਿਹਤਰ ਰਿਕਵਰੀ ਪ੍ਰਾਪਤ ਹੋ ਸਕੇ।
ਇਸ ਮੌਕੇ ‘ਤੇ ਸਹਿਕਾਰਤਾ ਮੰਤਰੀ ਡਾ. ਸ਼ਰਮਾ ਨੇ ਸੀਜਨ 2024-25 ਵਿੱਚ ਸੱਭ ਤੋਂ ਵਧ ਗੰਨਾ ਸਪਲਾਈ ਅਤੇ ਸੱਭ ਤੋਂ ਸਾਫ ਗੰਨ੍ਹਾ ਲਿਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਪਿੰਡ ਬੁਸਾਨਾ ਦੇ ਸੰਜੈ (16625 ਕੁਇੰਟਲ) ਅਤੇ ਭੈਂਸਵਾਲ ਕਲਾਂ ਦੇ ਦਰਸ਼ਨ (4427 ਕੁਇੰਟਲ) ਨੂੰ ਸੱਭ ਤੋਂ ਵੱਧ ਗੰਨ੍ਹਾ ਸਪਲਾਈ ਲਈ ਸਨਮਾਨਿਤ ਕੀਤਾ ਗਿਆ। ਉੱਥੇ ਸਾਫ-ਸੁਥਰਾ ਗੰਨ੍ਹਾ ਲਿਆਉਣ ਲਈ ਪਿੰਡ ਆਹੁਲਾਨਾ ਦੇ ਦਿਨੇਸ਼, ਪਿੰਡ ਕਾਸੰਡਾ ਦੇ ਸੁਮੇਰ ਅਤੇ ਪਿੰਡ ਖੰਦਰਾਈ ਦੇ ਸੁਰੇਂਦਰ ਨੂੰ ਸਨਮਾਨਿਤ ਕੀਤਾ ਗਿਆ।
ਸੱਭ ਤੋਂ ਪਹਿਲਾਂ ਗੰਨਾ ਲੈ ਕੇ ਪਹੁੰਚਣੇ ਵਾਲੇ ਕਿਸਾਨਾਂ ਦਾ ਵੀ ਸਨਮਾਨ
ਸਾਲ 2025-26 ਪਰਾਈ ਸੈਸ਼ਨ ਦੇ ਤਹਿਤ ਬੁੱਗੀ ‘ਤੇ ਸੱਭ ਤੋਂ ਪਹਿਲਾਂ ਗੰਨ੍ਹਾ ਲੈ ਕੇ ਆਉਣ ਵਾਲੇ ਪਿੰਡ ਆਹੂਲਾਨਾ ਦੇ ਦੱਲ ਸਿੰਘ ਅਤੇ ਟਰੈਕਟਰ-ਟ੍ਰਾਲਾ ਤੋਂ ਸੱਭ ਤੋਂ ਪਹਿਲਾਂ ਗੰਨ੍ਹਾ ਲਿਆਉਣ ਵਾਲੇ ਪਿੰਡ ਛਿਛੜਾਨਾ ਦੇ ਕਿਸਾਨ ਕ੍ਰਿਸ਼ਣ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਸਮਾਰੋਹ ਵਿੱਚ ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫੈਫਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਕੈਪਟਨ ਸ਼ਕਤੀ ਸਿੰਘ, ਐਸਡੀਐਮ ਅੰਜਲੀ ਸ਼ੇਤਰੀਅ, ਮਿੱਲ ਦੀ ਐਮਡੀ ਅੰਕਿਤਾ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਾਣਯੋਗ ਵਿਅਕਤੀ ਮੌਜੂਦ ਸਨ।
ਹਰਿਆਣਾ ਯੋਗ ਆਯੋਗ ਵੱਲੋਂ ਹਰਿਆਣਾ ਸਿਵਲ ਸਕੱਤਰੇਤ ਵਿੱਚ ਕਰਵਾਇਆ ਗਿਆ ਯੋਗ ਬ੍ਰੇਕ (ਵਾਈ ਬ੍ਰੇਕ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਸਹਿਯੋਗ ਨਾਲ ਹਰਿਆਣਾ ਯੋਗ ਆਯੋਗ ਵੱਲੋਂ ਕਰਮਚਾਰੀਆਂ ਦੇ ਸਿਹਤ ਅਤੇ ਭਲਾਈ ਲਈ ਸੰਚਾਲਿਤ ਯੋਗ ਕੇਂਦਰ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸ ਕੇਂਦਰ ਦੇ ਯੋਗ ਕੋਚਾਂ ਵੱਲੋਂ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਨਸਿਕ ਤਨਾਅ ਤੋਂ ਨਿਕਲਣ ਅਤੇ ਸਿਹਤ ਦੇ ਪ੍ਰਤੀ ਸੁਚੇਤ ਕਰਨ ਦੇ ਉਦੇਸ਼ ਨਾਲ ਰੋਜਾਨਾ ਕਿਸੇ ਨਾ ਕਿਸੇ ਬ੍ਰਾਂਚ ਵਿੱਚ ਯੋਗ ਦੀ ਕਿਰਿਆਵਾਂ ਕਰਵਾਈ ਜਾ ਰਹੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਹਰਿਆਣਾ ਸਿਵਲ ਸਕੱਤਰੇਤ ਵਿੱਚ ਰੋਜਾਨਾ 5 ਮਿੰਟ ਲਈ ਯੋਗ ਬ੍ਰੇਕ (ਵਾਈ ਬੇ੍ਰਕ) ਕਰਵਾਇਆ ਜਾਂਦਾ ਹੈ। ਜਿਸ ਵਿੱਚ ਕਰਮਚਾਰੀਆਂ ਦੇ ਤਨਾਅ ਨੂੰ ਘੱਟ ਕਰਨ ਦੇ ਨਾਲ-ਨਾਲ ਸ਼ਰੀਰਿਕ ਤੇ ਮਾਨਸਿਕ ਯੋਗ ਕਿਰਆਵਾਂ ਕਰਵਾਈ ਜਾਂਦੀਆਂ ਹਨ। ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੂੰ ਅਨੁਸ਼ੰਸਾ ‘ਤੇ ਸ਼ੁਰੂ ਕੀਤੀ ਗਈ ਇਸ ਪਹਿਲ ਨਾਲ ਕਰਮਚਾਰੀਆਂ ਦੀ ਕਾਰਜਸਮਰੱਥਾ ਵਧਾਉਣ ਅਤੇ ਤਨਾਅ ਘੱਟ ਹੋਣ ਅਤੇ ਸ਼ਰੀਰਿਕ-ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਯੋਗ ਆਯੋਗ ਵੱਲੋਂ ਇਸ ਕੇਂਦਰ ਰਾਹੀਂ ਸਕੱਤਰੇਤ ਦੇ ਲਗਭਗ ਬ੍ਰਾਂਚਾਂ ਵਿੱਚ ਯੋਗ ਕਿਰਿਆਵਾਂ ਕਰਵਾਈ ਜਾ ਚੁੱਕੀ ਹੈ ਅਤੇ ਇਹ ਰੋਜਾਨਾ ਜਾਰੀ ਹੈ। ਯੋਗ ਕੋਚਾਂ ਵੱਲੋਂ ਸਕੱਤਰੇਤ ਸਥਿਤ ਡਾ. ਭੀਮ ਰਾਓ ਅੰਬੇਦਕਰ ਕਾਂਫ੍ਰੈਂਸ ਹਾਲ, ਯੋਗ ਕੇਂਦਰ ‘ਤੇ ਰੋਜਾਨਾ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਯੋਗ ਦੀ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ। ਅੱਜ ਯੋਗ ਡੇਮੋਸਟ੍ਰੇਟਰ ਸ੍ਰੀ ਰਮੇਸ਼ ਭਾਟੀ ਨੇ ਸਕੱਤਰੇਤ ਸਥਿਤ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਪ੍ਰੈਸ ਬ੍ਰਾਂਚ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਜ ਯੋਗ ਕਰਵਾਅਿਾ ਅਤੇ ਦਸਿਆ ਕਿ ਕਿਵੇਂ ਅਸੀਂ ਆਪਣੇ ਵਿਅਸਥ ਸਮੇਂ ਵਿੱਚੋਂ ਯੋਗ ਦੇ ਲਈ 5 ਮਿੰਟ ਦਾ ਸਮੇਂ ਕੱਢ ਸਕਦੇ ਹਨ। ਜਿਸ ਨਾਲ ਵੱਧ ਰਹੇ ਤਨਾਅ ਨੂੰ ਘੱਟ ਕਰ ਕੇ ਕਾਰਜ ਸਮਰੱਥਾ ਨੂੰ ਵੱਧ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਦਸਿਆ ਕਿ ਸਿਹਤਮੰਦ ਰਹਿਣ ਲਈ ਯੋਗ ਕਰਨਾ ਉਨ੍ਹਾ ਹੀ ਜਰੂਰੀ ਹੈ ਜਿਨ੍ਹਾਂ ਜਿੰਦਾਂ ਰਹਿਣ ਲਈ ਪਾਣੀ ਦਾ ਪੀਣਾ ਹੈ। ਇਸ ਲਈ ਸਾਨੂੰ ਰੋਜਾਨਾ ਕਿਸੇ ਨਾ ਕਿਸੇ ਸਮੇਂ ਯੋਗ ਦੇ ਲਈ ਜਰੂਰ ਸਮੇਂ ਦੇਣਾ ਚਾਹੀਦਾ ਹੈ। ਸਿਹਤਮੰਦ ਸ਼ਰੀਰ ਵਿੱਚ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ।
ਜਨਤਾ ਨੂੰ ਗੁਣਵੱਤਾਪੂਹਰਨ ਅਤੇ ਸੁਲਭ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਸਭ ਤੋਂ ਵੱਧ ਪ੍ਰਾਥਮਿਕਤਾ-ਆਰਤੀ ਸਿੰਘ ਰਾਓ
ਪੀਐਚਸੀ ਭਾੜਾਵਾਸ ( ਰੇਵਾੜੀ ) ਨੂੰ ਸੀਐਚਸੀ ਵੱਜੋਂ ਅਪਗ੍ਰੇਡ ਕਰਨ ਦੀ ਮਿਲੀ ਸੈਧਾਂਤਿਕ ਮੰਜ਼ੂਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਦੀ ਜਨਤਾ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਸਤੀ, ਗੁਣਵੱਤਾਪੂਰਨ ਅਤੇ ਸੁਲਭ ਸਿਹਤ ਸੇੇਵਾਵਾਂ ਮੁਹੱਈਆ ਕਰਵਾਉਣਾ ਰਾਜ ਸਰਕਾਰ ਦੀ ਸਭ ਤੋਂ ਵੱਧ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਪੱਧਰਾਂ ‘ਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰਦਰਾਜ ਦੇ ਹੱਸਪਤਾਲਾਂ ‘ਤੇ ਨਿਰਭਰ ਨਾ ਰਹਿਣਾ ਪਵੇ।
ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਰੇਵਾੜੀ ਜ਼ਿਲ੍ਹੇ ਦੇ ਪ੍ਰਾਥਮਿਕਤਾ ਸਿਹਤ ਕੇਂਦਰ ਭਾੜਾਵਾਸ ਨੂੰ ਸਾਮੁਦਾਇਕ ਸਿਹਤ ਕੇਂਦਰ ਵੱਜੋਂ ਅਪਗ੍ਰੇਡ ਕਰਨ ਦੀ ਸੈਧਾਂਤਿਕ ਮੰਜ਼ੂਰੀ ਰਾਜ ਸਰਕਾਰ ਵੱਲੋਂ ਪ੍ਰਦਾਨ ਕਰ ਦਿੱਤੀ ਗਈ ਹੈ। ਇਸ ਫੈਸਲੇ ਨਾਲ ਖੇਦਰ ਵਿੱਚ ਸਿਹਤ ਸਹੂਲਤਾਵਾਂ ਵਿੱਚ ਵੱਡਾ ਵਿਸਥਾਰ ਹੋਵੇਗਾ।
ਅਪ੍ਰੇਡੇਸ਼ਨ ਤੋਂ ਬਾਅਦ ਇਸ ਕੇਂਦਰ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਾ, ਉੱਨਤ ਜਾਂਚ ਸਹੂਲਤਾਂ, ਅਮਰਜੰਸੀ ਸਿਹਤ ਸੇਵਾਵਾਂ, ਵੱਧ ਬਿਸਤਰਾਂ ਦੀ ਵਿਵਸਥਾ ਅਤੇ ਆਧੁਨਿਕ ਮੇਡੀਕਲ ਉਪਕਰਨਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਭਾੜਾਵਾਸ ਸਮੇਤ ਨੇੜੇ ਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਬੱਚਿਆਂ ਅਤੇ ਬੁਜੁਰਗਾਂ ਨੂੰ ਸਮੇ ਸਿਰ ਮੈਡੀਕਲ ਸਹਾਇਤਾ ਪ੍ਰਾਪਤ ਹੋਵੇਗੀ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਸੂਬੇ ਦਾ ਹਰੇਕ ਨਾਗਰਿਕ ਬਿਨਾ ਆਰਥਿਕ ਅਤੇ ਭੌਗੋਲਿਕ ਰੁਕਾਵਟਾਂ ਦੇ ਗੁਣਵੱਤਾਪੂਰਨ ਉਪਚਾਰ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਆਉਣ ਵਾਲੇ ਸਮੇ ਵਿੱਚ ਵੀ ਸਿਹਤ ਢਾਂਚੇ ਨੂੰ ਸਸ਼ਕਤ ਬਨਾਉਣ ਲਈ ਹੋਰ ਕਈ ਮਹੱਤਵਪੂਰਨ ਕਦਮ ਚੁੱਕਦੀ ਰਵੇਗੀ।
ਚੰਡੀਗੜ੍ਹ
( ਜਸਟਿਸ ਨਿਊਜ਼ )
-ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਮਾਰਗਦਰਸ਼ਨ ਵਿੱਚ ਨਸ਼ਾ ਮੁਕਤੀ ਭਾਰਤ ਅਭਿਆਨ ਅਤੇ ਡ੍ਰਗ ਡੀ-ਏਡਿਕਸ਼ਨ ਅਭਿਆਨ ਤਤਿਹ ਸਿਰਸਾ ਜ਼ਿਲ੍ਹੇ ਵਿੱਚ ਇੱਕ ਵਾਰ ਫੇਰ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੀ ਦਵਾਈਆਂ ਵੇਚਣ ਵਾਲਿਆਂ ਦੇ ਮੇਡਿਕਲ ਸਟੋਰਸ ‘ਤੇ ਛਾਪੇ ਮਾਰੇ ਗਏ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੂਡ ਐਂਡ ਡ੍ਰਗ ਅਥਾਰਿਟੀ ਦੇ ਕਮੀਸ਼ਨਰ ਸ੍ਰੀ ਮਨੋਜ ਕੁਮਾਰ ਦੇ ਨਿਰਦੇਸ਼ ਅਨੁਸਾਰ ਸਟੇਟ ਡ੍ਰਗ ਕੰਟੋ੍ਰਲਰ ਸ੍ਰੀ ਲਲਿਤ ਗੋਇਲ ਨੇ ਇਸ ਅਭਿਆਨ ਲਈ ਸਿਰਸਾ ਜ਼ਿਲ੍ਹੇ ਵਿੱਚ 7 ਡ੍ਰਗਸ ਕੰਟੋਲ ਆਫ਼ਿਸਰ ਦੀ ਡਿਯੂਟੀ ਲਗਾਈ ਗਈ। ਸਿਰਸਾ ਜੋਨ ਦੇ ਸੀਨੀਅਰ ਡ੍ਰਗਸ ਕੰਟੋ੍ਰਲ ਆਫ਼ਿਸਰ ਦੀ ਦੇਖਭਾਲ ਵਿੱਚ ਨਿਯੁਕਤ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਿਰਸਾ ਦੇ ਡਿਪਟੀ ਕਮੀਸ਼ਨਰ ਸ੍ਰੀ ਸ਼ਾਂਤਨੁ ਸ਼ਰਮਾ ਦੇ ਮਾਰਗਦਰਸ਼ਨ ਵਿੱਚ ਸਿਰਸਾ ਅਤੇ ਡਬਵਾਲੀ ਦੇ ਪੁਲਿਸ ਸਪੁਰਡੈਂਟ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਤਹਿਤ ਸਿਰਸਾ ਜ਼ਿਲ੍ਹੇ ਦੇ ਪਿੰਡ ਬੜਾਗੁਢਾ, ਬੁੱਪ, ਨੀਮਲਾ, ਮਸੀਤਾਂ, ਗੋਰੀਵਾਲਾ, ਧੋਲਪਾਲਿਆ, ਕਾਸੀ ਦਾ ਬਾਸ, ਦੇਸੂ ਜੋਧਾ, ਮੋਰੀਵਾਲਾ, ਡਿੰਗ ਦੇ ਛਾਪੇ ਮਾਰੇ ਗਏ ਅਤੇ ਦਵਾਈ ਵੇਚਣ ਵਾਲੀ 26 ਦੁਕਾਨਾਂ ਦੀ ਜਾਂਚ ਕੀਤੀ ਗਈ। ਕੋਈ ਨਸ਼ੀਲੀ ਦਵਾ ਬਰਾਮਦ ਨਹੀਂ ਹੋਈ, ਪਰ 17 ਮੈਡੀਕਲ ਸਟੋਰ ਵਿੱਚ ਕੁੱਝ ਨਿਯਮਾਂ ਦੀ ਉਲੰਘਨਾ ਪਾਈ ਗਈ। ਦੋਸ਼ਿਆ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ।
ਸਟੇਟ ਡ੍ਰਗ ਕੰਟੋਲਰ ਸ੍ਰੀ ਲਲਿਤ ਗੋਇਲ ਨੇ ਦੱਸਿਆ ਕਿ ਫੂਡ ਐਂਡ ਡ੍ਰਗ ਅਥਾਰਿਟੀ ਵੱਲੋਂ ਲਗਾਤਾਰ ਗੈਰ-ਕਾਨੂੰਨੀ ਦਵਾਈ ਵੇਚਣ ਵਿਰੁਧ ਕਾਰਵਾਈ ਅੱਗੇ ਵੀ ਜਾਰੀ ਰਵੇਗੀ।
ਹਰਿਆਣਾ ਦੀ ਜੇਲਾਂ ਵਿੱਚ ਕੌਸ਼ਲ ਵਿਕਾਸ ਪਹਿਲ ਅਤੇ ਡਿਪਲੋਮਾ ਪਾਠਕ੍ਰਮ ਹੋਣਗੇ ਸ਼ੁਰੂਭਾਰਤ ਦੇ ਚੀਫ਼ ਜਸਟਿਸ ਵੱਲੋਂ 6 ਦਸੰਬਰ ਜ਼ਿਲ੍ਹਾ ਜੇਲ ਗੁਰੂਗ੍ਰਾਮ ਤੋਂ ਕੀਤੀ ਜਾਵੇਗੀ ਸ਼ੁਰੂਆਤ
ਚੰਡੀਗੜ੍ਹ
(ਜਸਟਿਸ ਨਿਊਜ਼ )
ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਹਰਿਆਣਾ ਸਰਕਾਰ ਨਾਲ ਮਿਲ ਕੇ ਸੂਬੇ ਦੀ ਵੱਖ ਵੱਖ ਜੇਲਾਂ ਵਿੱਚ ਕੌਸ਼ਲ ਵਿਕਾਸ ਕੇਂਦਰਾਂ, ਪਾਲਿਟੇਕਨਿਕ ਡਿਪਲੋਮਾ ਸਿਲੇਬਸ ਅਤੇ ਆਈਟੀਆਈ-ਪੱਧਰੀ ਕਿੱਤਾਮੁੱਖੀ ਟੇ੍ਰਨਿੰਗ ਦੀ ਸ਼ੁਰੂਆਤ ਕਰੇਗਾ। ਇਸ ਦਾ ਉਦਘਾਟਨ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਸੂਰਿਆਕਾਂਤ ਵੱਲੋਂ 6 ਦਸੰਬਰ 2025 ਨੂੰ ਜ਼ਿਲ੍ਹਾ ਜੇਲ ਗੁਰੂਗ੍ਰਾਮ ਵਿੱਚ ਕੀਤਾ ਜਾਵੇਗਾ।
ਇਸ ਮੌਕੇ ‘ਤੇ ਭਾਰਤੀ ਸੁਪ੍ਰੀਮ ਕੋਰਟ ਦੇ ਜੱਜ ਜਸਟਿਸ ਰਾਜੇਸ਼ ਬਿੰਦਲ, ਜਸਟਿਸ ਆਗਸਟੀਨ ਜਾਰਜ ਸਮੀਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਸ਼ੀਲ ਨਾਗੂ ਅਤੇ ਹਾਈ ਕੋਰਟ ਦੇ ਸਾਰੇ ਜੱਜ ਵੀ ਮੌਜ਼ੂਦ ਰਹਿਣਗੇ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਸਟਿਸ ਕੁਲਦੀਪ ਤਿਵਾਰੀ ਦੀ ਅਵਗਾਈ ਵਾਲੀ ਵਿਚਾਰਧੀਨ/ ਜੇਲ ਕੈਦਿਆਂ ਦੇ ਪੁਨਰਵਾਸ ਅਤੇ ਕੌਸ਼ਲ ਵਿਕਾਸ ਸਬੰਧੀ ਕਮੇਟੀ ਦੇ ਲਗਾਤਾਰ ਯਤਨਾਂ ਨੇ ਇਸ ਪਹਿਲ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਸਾਂਝਾ ਨਜਰਿਆ ਇਸ ਭਰੋਸੇ ਨੂੰ ਰੇਖਾਂਕਿਤ ਕਰਦਾ ਹੈ ਕਿ ਜੇਲਾਂ ਨੂੰ ਸੁਧਾਰ, ਸਮਰਥਾ ਨਿਰਮਾਣ ਅਤੇ ਮਨੁੱਖੀ ਗਰਿਮਾ ਦੇ ਸੰਸਥਾਨਾਂ ਵੱਜੋਂ ਵਿਕਸਿਤ ਹੋਣਾ ਚਾਹੀਦਾ ਹੈ।
ਹਰਿਆਣਾ ਦੀ ਜੇਲਾਂ ਵਿੱਚ ਪੋਲਿਟੇਕਨਿਕ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦਾ ਉਦਘਾਟਨ ਸੁਧਾਰਾਤਮਕ ਨਿਆਂ ਪ੍ਰਤੀ ਰਾਜ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਕ੍ਰਾਤੀਕਾਰੀ ਬਦਲਾਵ ਦਾ ਪ੍ਰਤੀਕ ਹੈ। ਇਸ ਪਹਿਲ ਤਹਿਤ ਕੈਦਿਆਂ ਨੂੰ ਕਿੱਤਾਮੁੱਖੀ ਅਤੇ ਤਕਨੀਕੀ ਸਿੱਖਿਆ ਦੀ ਇੱਕ ਵਿਸਥਾਰ ਸ਼ਿ੍ਰੰਖਲਾ ਤੱਕ ਪਹੁੰਚ ਪ੍ਰਾਪਤ ਹੋਵੇਗੀ ਜਿਸ ਵਿੱਚ ਕੰਪਯੂਟਰ ਆਪਰੇਟਰ ਅਤੇ ਪ੍ਰੋਗ੍ਰਾਮਿੰਗ ਸਹਾਇਕ, ਵੇਲਡਰ, ਪਲੰਬਰ, ਗ੍ਰੇਸ ਮੇਕਰ, ਇਲੇਕਟ੍ਰਿਸ਼ਿਅਨ, ਬੁਡਵਰਕ ਟੇਕਨਿਸ਼ਿਅਨ, ਸਿਲਾਈ ਤਕਨੀਕ ਅਤੇ ਕਾਸਮੇਟੋਲਾਜੀ ਜਿਹੇ ਕਿੱਤਾਮੁੱਖੀ ਵਿੱਚ ਆਈਟੀਆਈ ਸਿਲੇਬਸ ਅਤੇ ਕੰਪਯੂਟਰ ਇੰਜੀਨਿਅਰਿੰਗ ਵਿੱਚ ਤਿੰਨ ਸਾਲਾ ਪਾਲਿਟੇਕਨਿਕ ਡਿਪਲੋਮਾ ਸ਼ਾਮਲ ਹੈ। ਇਸ ਪਹਿਲ ਦਾ ਟੀਚਾ ਕੈਦਿਆਂ ਨੂੰ ਮੌਜ਼ੂਦਾ ਵਿੱਚ ਉਦਯੋਗ ਦੀ ਮੰਗਾਂ ਦੇ ਅਨੁਸਾਰ ਰੁਜਗਾਰ ਕੌਸ਼ਲ ਨਾਲ ਤਿਆਰ ਕਰਨਾ ਹੈ।
ਇਸ ਪ੍ਰੋਗਰਾਮ ਦਾ ਵਿਆਪਕ ਟੀਚਾ ਇਹ ਯਕੀਨੀ ਕਰਨਾ ਹੈ ਕਿ ਰਿਹਾਈ ਤੋਂ ਬਾਅਦ ਕੈਦਿਆਂ ‘ਤੇ ਸਮਾਜਿਕ ਨਾਮੰਜੂਰੀ ਜਾਂ ਆਰਥਿਕ ਅਨਿਸ਼ਚਿਤਤਾ ਦਾ ਭਾਰ ਨਾ ਪਵੇ ਸਗੋਂ ਉਨ੍ਹਾਂ ਨੂੰ ਸਾਰਥਕ ਰੁਜਗਾਰ ਪਾਉਣ ਲਈ ਜਰੂਰੀ ਕੌਸ਼ਲ ਅਤੇ ਯੋਗਤਾਵਾਂ ਪ੍ਰਦਾਨ ਕੀਤੀ ਜਾਵੇ। ਇਹ ਇਸ ਸਿਧਾਂਤ ਦਾ ਪ੍ਰਤੀਕ ਹੈ ਕਿ ਹਰੇਕ ਵਿਅਕਤੀ ਭਾਵੇਂ ਉਸ ਦੇ ਪਿਛਲੇ ਕਰਮ ਕੁੱਝ ਵੀ ਹੋਣ , ਆਪਣੇ ਅੰਦਰ ਸੁਧਾਰ, ਵਿਕਾਸ ਅਤੇ ਦੁਬਾਰਾ ਏਕੀਕਰਨ ਦੀ ਸਮਰਥਾ ਰਖਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਫੇਰ ਤੋਂ ਅਪਰਾਧ ਕਰਨ ਦੀ ਦਰ ਨੂੰ ਘੱਟ ਕਰਨਾ, ਵਿਤੀ ਸੁਤੰਤਰਤਾ ਨੂੰ ਵਧਾਵਾ ਦੇਣਾ ਅਤੇ ਕੈਦਿਆਂ ਨੂੰ ਸਨਮਾਨਪੂਰਕ ਜਿੰਦਗੀ ਜੀਣ ਲਈ ਸਸ਼ਕਤ ਬਨਾਉਣਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੁਧਾਰਾਤਮਕ ਬਦਲਾਅ ਦੇ ਨਾਲ-ਨਾਲ, ਹਰਿਆਣਾ ਰਾਜ ਲੀਗਲ ਸਰਵਿਸ ਅਥਾਰਿਟੀ (ਹਾਲਸਾ) ਨੇ ਇੱਕ ਵਿਆਪਕ ਨਸ਼ਾ ਵਿਰੋਧੀ ਜਾਗਰੁਕਤਾ ਮੁਹਿੰਮ ਦੀ ਵੀ ਸੰਕਲਪਣਾ ਕੀਤੀ ਹੈ, ਜਿਸ ਦਾ ਇਸੀ ਪ੍ਰੋਗਰਾਮ ਦੌਰਾਨ ਉਦਘਾਟਨ ਕੀਤਾ ਜਾਵੇਗਾ। ਇਹ ਪਹਿਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਅਤੇ ਹਰਿਆਣਾ ਰਾਜ ਲੀਗਲ ਸਰਵਿਸ ਅਥਾਰਿਟੀ (ਹਾਲਸਾ) ਦੀ ਕਾਰਜਕਾਰੀ ਚੇਅਰਪਰਸਨ ਜਸਟਿਸ ਲਿਸਾ ਗਿੱਲ ਦੇ ਮਾਰਗਦਰਸ਼ਨ ਅਤੇ ਦੂਰਦਰਸ਼ਿਤਾ ਦੇ ਤਹਿਤ ਆਕਾਰ ਹੋ ਰਹੀ ਹੈ। ਇਹ ਮਹਤੱਵਪੂਰਣ ਇੱਕ ਮਹੀਨੇ ਤੱਕ ਚੱਲਣ ਵਾਲਾ ਰਾਜਵਿਆਪੀ ਨਸ਼ਾ-ਵਿਰੋਧੀ ਜਾਗਰੁਕਤਾ ਮੁਹਿੰਮ, ਪੂਰੇ ਸੂਬੇ ਵਿੱਚ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਸ਼ੀਲੇ ਪਦਾਰਥਾਂ ਦੇ ਗਲਤ ਵਰਤੋ ਦੇ ਮਾਮਲਿਆਂ ਵਿੱਚ ਖਤਰਨਾਕ ਵਾਧੇ ਨੁੰ ਦੂਰ ਕਰਨ ਲਈ ਸ਼ੁਰੂ ਕੀਤਾ ਜਾਵੇਗਾ
…
Leave a Reply